"ਧੰਨ ਹਨ ਉਹ ਜਿਹੜੇ ਧਾਰਮਿਕਤਾ ਦੇ ਭੁੱਖੇ ਅਤੇ ਤਿਹਾਏ ਹਨ ਕਿਉਂਕਿ ਉਹ ਸਤੁੰਸ਼ਟ ਕੀਤੇ ਜਾਣਗੇ" (ਮਤੀ 5:6)। ਇਸ ਸੰਸਾਰ ਵਿੱਚ, ਲੋਕ ਸਭ ਪ੍ਰਕਾਰ ਦੀਆਂ ਚੀਜਾਂ ਲਈ ਭੁੱਖੇ ਅਤੇ ਤਿਹਾਏ ਹਨ। ਜੇਕਰ ਤੁਸੀਂ ਦੇਖੋਗੇ ਕਿ ਸੰਸਾਰ ਦੇ ਲੋਕ ਕਿੰਨਾਂ ਚੀਜ਼ਾ ਲਈ ਭੁੱਖੇ ਅਤੇ ਤਿਹਾਏ ਹਨ, ਉਹ ਹੈ ਦੌਲਤ, ਧਨ, ਆਰਾਮਦਾਇਕ ਜੀਵਨ, ਘਰ ਅਤੇ ਜ਼ਮੀਨ, ਸਮਾਜ ਵਿੱਚ ਤਰੱਕੀ, ਨੌਕਰੀ ਵਿੱਚ ਉੱਚਾ ਅਹੁਦਾ, ਸੁੰਦਰ ਦਿਖਣਾ ਅਤੇ ਹੋਰ ਕਈ ਚੀਜ਼ਾਂ, ਜਿਸ ਨਾਲ ਸੰਸਾਰ ਵਿੱਚ ਉਹਨਾਂ ਨੂੰ ਇੱਜਤ, ਆਰਾਮ ਅਤੇ ਪ੍ਰਸੰਨਤਾ ਮਿਲਦੀ ਹੈ। ਇਹ ਬਹੁਤ ਸਾਰੇ ਮਸੀਹੀਆਂ ਲਈ ਵੀ ਸੱਚ ਹੈ।
ਬਹੁਤੇ ਮਸੀਹੀ, ਜੋ ਇਹ ਦਾਅਵਾ ਕਰਦੇ ਹਨ ਕਿ ਉਹਨਾਂ ਦਾ ਨਵਾਂ ਜਨਮ ਹੋਇਆ ਹੈ, ਉਹ ਵੀ ਇਹਨਾਂ ਚੀਜ਼ਾਂ ਦਾ ਪਿੱਛਾ ਕਰ ਰਹੇ ਹਨ। ਪਰ ਇੱਕ ਧਰਮੀ ਜੀਵਨ ਲਈ ਭੁੱਖ ਅਤੇ ਪਿਆਸ, ਪਾਪਾਂ ਉੱਪਰ ਜਿੱਤ ਪ੍ਰਾਪਤ ਕਰਨ ਲਈ ਭੁੱਖ ਅਤੇ ਪਿਆਸ- ਜੋ ਕਿ ਅਜਿਹਾ ਦੁਰੱਲਭ ਗੁਣ ਹੈ ਜਿਵੇਂ ਕਿ ਯਿਸੂ ਦੇ ਕਹਿਣ ਅਨੁਸਾਰ ਮੈਂ ਵਿਸ਼ਵਾਸ਼ ਕਰਦਾ ਹਾਂ, ਬਹੁਤ ਥੋੜੇ ਹਨ ਜੋ ਇਸ ਜੀਵਨ ਵੱਲ ਜਾਂਦੇ ਹਨ। ਮੈਂ ਹੈਰਾਨ ਨਹੀਂ ਹੁੰਦਾ ਜਦੋਂ ਮੈਂ ਦੇਖਦਾ ਹਾਂ ਕਿ ਪੂਰਨ ਧਰਮੀ ਜੀਵਨ ਦੇ ਸੰਦੇਸ਼ ਵਿੱਚ ਬਹੁਤ ਥੋੜੇ ਲੋਕਾਂ ਦੀ ਰੁਚੀ ਹੁੰਦੀ ਹੈ। ਮੈਂ ਹੈਰਾਨ ਨਹੀਂ ਹੁੰਦਾ ਜਦੋਂ ਲੋਕ ਪਿੱਛੇ ਮੁੜਦੇ ਹਨ ਅਤੇ ਆਖਦੇ ਹਨ, "ਇਹ ਅਸੰਭਵ ਹੈ।" ਜਦੋਂ ਲੋਕ ਕਹਿੰਦੇ ਹਨ ਕਿ ਯਿਸੂ ਦਾ ਪਹਾੜੀ ਉਪਦੇਸ਼, ਜੀਵਨ ਜਿਉਣ ਦਾ ਅਸੰਭਵ ਮਿਆਰ ਹੈ ਕੋਈ ਵੀ ਅਜਿਹਾ ਜੀਵਨ ਨਹੀਂ ਜੀ ਸਕਦਾ, ਸੰਸਾਰਕ ਮਸੀਹੀਆਂ ਤੋਂ ਮੈਂ ਅਜਿਹੇ ਹੀ ਉੱਤਰ ਦੀ ਆਸ ਕਰਦਾ ਹਾਂ ਇਥੋਂ ਤੱਕ ਨਵਾਂ ਜਨਮ ਪਾਏ ਹੋਏ ਵਿਸ਼ਵਾਸੀਆਂ ਤੋਂ ਵੀ ਜਿਹਨਾਂ ਦਾ ਰੱਵਈਆ ਸੰਸਾਰਕ ਹੈ। ਮੇਰੇ ਮਨ ਵਿੱਚ ਸਵਾਲ ਆਉਂਦਾ ਹੈ ਕਿ ਅਜਿਹੇ ਵਿਅਕਤੀ ਦਾ ਵਾਸਤਵ ਵਿੱਚ ਨਵਾਂ ਜਨਮ ਹੋਇਆ ਹੈ ਜੋ ਯਿਸੂ ਦੇ ਪਹਾੜੀ ਉਦੇਸ ਨੂੰ ਅਣਗੌਲਿਆ ਕਰ ਰਿਹਾ ਹੈ। ਇਸ ਲਈ ਯਿਸੂ ਨੇ ਮਤੀ 28:20 ਕਹਿਣ ਤੋਂ ਪਹਿਲਾਂ ਕਿਹਾ, " ਉਹਨਾਂ ਨੂੰ ਚੇਲੇ ਬਣਾਓ" ਫਿਰ ਉਸਨੇ ਕਿਹਾ, "ਉਹਨਾਂ ਨੂੰ ਇਹ ਵੀ ਸਿਖਾਓ ਕਿ ਉਹ ਉਹਨਾਂ ਸਾਰੀਆਂ ਗੱਲਾਂ ਦੀ ਪਾਲਣਾ ਕਰਨ ਜਿਨ੍ਹਾਂ ਦਾ ਮੈਂ ਤੁਹਾਨੂੰ ਹੁਕਮ ਦਿੱਤਾ ਹੈ।"
ਹਰੇਕ ਵਿਅਕਤੀ ਜੋ ਆਪਣੇ ਆਪਨੂੰ ਮਸੀਹੀ ਕਹਿੰਦਾ ਹੈ, ਪਰ ਉਹ ਸਿਰਫ਼ ਸਵਰਗ ਜਾਣਾ ਚਾਹੁੰਦਾ ਹੈ ਅਤੇ ਯਿਸੂ ਦੀ ਆਗਿਆ ਮੰਨਣ ਵਿੱਚ ਉਸਦੀ ਕੋਈ ਦਿਲਚਸਪੀ ਨਹੀਂ ਹੈ ਉਹ ਇਸ ਤੋਂ ਬਹੁਤ ਦੂਰ ਹੈ। ਜੇਕਰ ਕੋਈ ਵਿਅਕਤੀ ਸੱਚਮੁੱਚ ਹੀ ਚੇਲਾ ਬਣ ਜਾਂਦਾ ਹੈ ਤਾਂ ਯਿਸੂ ਦੁਆਰਾ ਦਿੱਤੀਆਂ ਆਗਿਆਵਾਂ ਨੂੰ ਜਾਨਣ ਵਿੱਚ ਉਸਦੀ ਦਿਲਚਸਪੀ ਹੋਵੇਗੀ। ਯਿਸੂ ਦੇ ਸੱਚੇ ਚੇਲੇ ਦਾ ਰੱਵਈਆ ਹੈ, "ਜੇਕਰ ਉਹ ਮੈਨੂੰ ਆਤਮਾ ਵਿੱਚ ਦੀਨ ਬਣਾਉਣਾ ਚਾਹੁੰਦਾ ਹੈ ਮੈ ਜਾਣਨਾ ਚਾਹੁੰਦਾ ਹਾਂ ਕਿ ਇਸ ਦਾ ਕੀ ਅਰਥ ਹੈ ਅਤੇ ਮੈਂ ਇਸਦੀ ਪਾਲਣਾ ਕਰਾਂਗਾ। ਜੇਕਰ ਉਹ ਚਾਹੁੰਦਾ ਹੈ ਕਿ ਮੈਂ ਆਪਣੇ ਪਾਪਾਂ ਲਈ ਸੋਗ ਕਰਾਂ ਅਤੇ ਕੋਮਲ ਬਣਾ ਤਾਂ ਮੈ ਜਾਣਨਾ ਚਾਹੁੰਦਾ ਹਾਂ ਕਿ ਇਸ ਦਾ ਕੀ ਅਰਥ ਹੈ। ਜੇਕਰ ਉਹ ਚਾਹੁੰਦਾ ਹੈ ਕਿ ਮੈਂ ਧਾਰਮਿਕਤਾ ਲਈ ਭੁੱਖਾ ਅਤੇ ਪਿਆਸਾ ਰਹਾਂ ਤਾਂ ਮੈਂ ਧਾਰਮਿਕਤਾ ਲਈ ਭੁੱਖ ਅਤੇ ਪਿਆਸ ਨੂੰ ਜਾਣਾਂਗਾ।"
ਧਾਰਮਿਕਤਾ ਲਈ ਭੁੱਖ ਅਤੇ ਪਿਆਸ ਦਾ ਕੀ ਅਰਥ ਹੈ? ਉਦਾਹਰਨ ਦੇ ਤੌਰ 'ਤੇ, ਜੇ ਤੁਸੀਂ ਕਹੋ, "ਮੈਨੂੰ ਥੋੜੇ ਜਿਹੇ ਪਾਣੀ ਦੀ ਪਿਆਸ ਲੱਗੀ ਹੈ," ਤਾਂ ਤੁਸੀਂ ਪਾਣੀ ਦੇ ਇੱਕ ਗਲਾਸ ਲਈ ਕਿੰਨਾ ਭੁਗਤਾਨ ਕਰ ਸਕਦੇ ਹੋ? ਜੇਕਰ ਪਾਣੀ ਦੇ ਇੱਕ ਗਲਾਸ ਦੀ ਕੀਮਤ 100,00 ਹੋਵੇ? ਤੁਸੀਂ ਕਹੋਗੇ, "ਨਹੀਂ, ਮੈਨੂੰ ਇਨੀ ਪਿਆਸ ਨਹੀਂ ਲੱਗੀ ਕਿ ਕਿ ਮੈਂ ਪਾਣੀ ਦੇ ਇੱਕ ਗਲਾਸ ਲਈ 100,00 ਭੁਗਤਾਨ ਕਰਾਂ।" ਪਰ ਉਸ ਵਿਅਕਤੀ ਬਾਰੇ ਸੋਚੋ ਜੋ ਸੱਤ ਦਿਨਾਂ ਤੋਂ ਮਾਰੁਥਲ ਵਿੱਚ ਭਟਕ ਰਿਹਾ ਸੀ ਅਤੇ ਉਸਦਾ ਪੂਰਾ ਸਰੀਰ ਸੁੱਕ ਗਿਆ ਹੈ ਉਸਦਾ ਮੂੰਹ ਸੁੱਕ ਗਿਆ ਹੈ ਅਤੇ ਉਹ ਪਿਆਸਾ ਮਰਨ ਵਾਲਾ ਹੈ। ਭਾਈ, ਤੁਸੀਂ ਇੱਕ ਗਲਾਸ ਲਈ 100,00 ਵੀ ਭੁਗਤਾਨ ਕਰਨ ਦੇ ਇੱਛਕ ਹੋਵੋਗੇ। ਇਹ ਪਿਆਸ ਹੈ। ਅਤੇ ਤੁਸੀਂ ਭੋਜਨ ਲਈ ਵੀ ਕੋਈ ਕੀਮਤ ਅਦਾ ਕਰਨ ਲਈ ਤਿਆਰ ਹੋ ਜਾਵੋਗੇ ਜੇ ਤੁਸੀਂ ਭੁੱਖ ਨਾਲ ਮਰ ਰਹੇ ਹੋ।
ਜਿਸ ਪ੍ਰਕਾਰ ਦੀ ਭੁੱਖ ਅਤੇ ਪਿਆਸ ਬਾਰੇ ਯਿਸੂ ਕਹਿ ਰਿਹਾ ਹੈ ਇਹ ਕਿਸੇ ਵੀ ਕੀਮਤ 'ਤੇ ਧਾਰਮਿਕਤਾ ਲਈ ਭੁੱਖ ਅਤੇ ਪਿਆਸ ਹੈ ਨਾ ਕਿ ਸਿਰਫ਼ ਤਾਂ ਹੀ ਧਰਮੀ ਬਣਨਾ ਕਿ ਇਹ ਸੁਵਿਧਾਜਨਕ ਹੋਵੇ ਜਾਂ ਇਹ ਮੇਰੀ ਕਿਸੇ ਯੋਜਨਾ ਨੂੰ ਵਿਗਾੜ ਨਾ ਦੇਵੇ। ਬਹੁਤ ਸਾਰੇ ਲੋਕ ਜੋ ਚਰਚ ਜਾਂਦੇ ਹਨ, ਇੱਥੋਂ ਤੱਕ ਕਿ ਉਹ ਵੀ ਜੋ ਪਵਿੱਤਰਤਾ ਦਾ ਸੰਦੇਸ਼ ਸੁਣਦੇ ਹਨ ਤਾਂ ਹੀ ਪਵਿੱਤਰ ਬਣਨਾ ਚਾਹੁੰਦੇ ਹਨ ਜੇਕਰ ਉਹਨਾਂ ਦੀ ਕਿਸੇ ਯੋਜਨਾ ਵਿੱਚ ਵਿਗਾੜ ਪੈਦਾ ਨਹੀਂ ਹੁੰਦਾ, ਜੇਕਰ ਇਹ ਉਹਨਾਂ ਦੇ ਭਵਿੱਖ ਦੀ ਕਿਸੇ ਅਭਿਲਾਸ਼ਾ ਨੂੰ ਵਿਗਾੜਦੀ ਨਹੀਂ, ਅਤੇ ਜਿਸ ਵੀ ਮੁੰਡੇ ਜਾਂ ਕੁੜੀ ਨਾਲ ਉਹ ਵਿਆਹ ਕਰਨਾ ਚਾਹੁੰਦੇ ਹਨ ਉਸ ਵਿੱਚ ਕਿਸੇ ਕਿਸਮ ਦੀ ਕੋਈ ਰੁਕਾਵਟ ਪੈਦਾ ਨਹੀਂ ਕਰਦੀ। ਉਹ ਧਾਰਮਿਕਤਾ ਤਾਂ ਹੀ ਚਾਹੁੰਦੇ ਹਨ ਜੇਕਰ ਉਹਨਾਂ ਕੋਈ ਕੀਮਤ ਅਦਾ ਨਹੀਂ ਕਰਨੀ ਪੈਂਦੀ। ਜੇਕਰ ਤੁਸੀਂ ਉਹਨਾਂ ਧਾਰਮਿਕਤਾ ਲਈ ਕੋਈ ਪ੍ਰਸਤਾਵ ਰੱਖੋਗੇ ਤਾਂ ਉਹਨਾਂ ਦਾ ਸਵਾਲ ਹੋਵੇਗਾ, "ਇਸਦੀ ਕੀਮਤ ਕੀ ਹੈ?" ਤਾਂ ਤੁਸੀਂ ਜਾਣ ਜਾਵੋਗੇ ਕਿ ਉਹ ਵਾਸਤਵ ਵਿੱਚ ਭੁੱਖੇ ਨਹੀਂ ਹਨ। ਜੇਕਰ ਕੋਈ ਵਿਅਕਤੀ ਇਸ ਤਰ੍ਹਾਂ ਦੀ ਭੁੱਖ ਅਤੇ ਪਿਆਸ ਲਈ ਬੈਚੇਨ ਹੈ ਤਾਂ ਉਹ ਕੀਮਤ ਨਹੀਂ ਪੁੱਛੇਗਾ। ਉਹ ਕਹੇਗਾ, "ਮੈਨੂੰ ਪਾਣੀ ਦਿਓ! ਮੈਂ ਭੁਗਤਾਨ ਕਰਾਂਗਾ! ਜੋ ਮੇਰੇ ਕੋਲ ਹੈ ਮੈਂ ਤੁਹਾਨੂੰ ਸਭ ਕੁੱਝ ਦੇ ਦਿਆਂਗਾ ਕਿਉਂਕਿ ਮੈਂ ਮਰ ਰਿਹਾ ਹਾਂ!"
ਇਹੀ ਅਰਥ ਹੈ ਆਪਣੇ ਪੂਰੇ ਦਿਲ ਨਾਲ ਪਰਮੇਸ਼ਰ ਦੀ ਖੋਜ ਕਰਨ ਦਾ। ਬਹੁਤ ਸਾਰੇ ਲੋਕ ਪਰਮੇਸ਼ਰ ਨੂੰ ਉਸ ਤਰੀਕੇ ਨਾਲ ਨਹੀਂ ਲੱਭਦੇ ਜਿਸ ਤਰ੍ਹਾਂ ਦੂਜਿਆਂ ਨੇ ਲੱਭਿਆ ਹੈ। ਅਤੇ ਉਹਨਾਂ ਕੋਲ ਸੰਤੋਸ਼ਜਨਕ ਮਸੀਹੀ ਜੀਵਨ ਕਿਉਂ ਨਹੀਂ ਹੈ (ਜੋ ਕਿ ਜ਼ਿਆਦਾਤਰ ਨਵਾਂ ਜਨਮ ਪਾਏ ਹੋਏ ਮਸੀਹੀਆਂ ਦੀ ਸਥਿਤੀ ਹੈ), ਇਸ ਲਈ ਹੈ ਕਿਉਂਕਿ ਉਹ ਪਰਮੇਸ਼ਰ ਨੂੰ ਆਪਣੇ ਪੂਰੇ ਦਿਲ ਨਾਲ ਨਹੀਂ ਲੱਭ ਰਹੇ। ਮੈ 52 ਸਾਲਾਂ ਤੋਂ ਮਸੀਹੀ ਹਾਂ ਅਤੇ ਬਹੁਤ ਸਾਰੇ ਦੇਸ਼ਾਂ ਵਿੱਚ ਗਿਆ ਹਾਂ ਮੈਨੂੰ ਅਜਿਹੇ ਬਹੁਤ ਘੱਟ ਮਸੀਹੀ ਮਿਲੇ ਹਨ ਜੋ ਇਮਾਨਦਾਰੀ ਨਾਲ ਕਹਿ ਸਕਦੇ ਹਨ, "ਮੈਂ ਪਰਮੇਸ਼ਰ ਵਿੱਚ ਸੰਤੁਸ਼ਟ ਹਾਂ, ਮੈਂ ਆਪਣੇ ਮਸੀਹੀ ਜੀਵਨ ਵਿੱਚ ਸੰਤੁਸ਼ਟ ਹਾਂ, ਉਸ ਤਰੱਕੀ ਤੋਂ ਜੋ ਉਸਨੇ ਦਿੱਤੀ ਹੈ ਅਤੇ ਮੈਂ ਇਸ ਲਈ ਧੰਨਵਾਦੀ ਹਾਂ, ਮੈਂ ਆਪਣੇ ਰੋਜ਼ਾਨਾ ਜੀਵਨ ਵਿੱਚ ਬਹੁਤ ਉਤਸਾਹਿਤ ਹਾਂ।" ਬਹੁਤ ਘੱਟ ਮਸੀਹੀ ਇਹ ਕਹਿ ਸਕਦੇ ਹਨ। ਮੈਨੂੰ ਲਗਦਾ ਹੈ ਕਿ ਬਹੁਤੇ ਲੋਕ ਆਪਣੇ ਮਸੀਹੀ ਜੀਵਨ ਤੋਂ ਅੱਕ ਗਏ ਹਨ। ਸ਼ਾਇਦ ਜਦੋਂ ਉਹ ਨਵੇਂ-ਨਵੇਂ ਮਸੀਹੀ ਬਣੇ ਸੀ ਉਹ ਬਹੁਤ ਉਤਸਾਹਿਤ ਸਨ ਪਰ ਹੁਣ ਉਹ ਅੱਕ ਗਏ ਹਨ। ਉਹਨਾਂ ਕੋਲ ਬਾਈਬਲ ਪੜ੍ਹਨ ਲਈ ਸਮਾਂ ਨਹੀਂ ਹੈ। ਆਤਮਕ ਗੱਲਾਂ ਵਿੱਚ ਉਹਨਾਂ ਦੀ ਦਿਲਚਸਪੀ ਨਹੀਂ ਹੈ। ਉਹ ਚਰਚ ਜਾਣ, ਗਵਾਹੀ ਦੇਣ ਅਤੇ ਗਰੀਬਾਂ ਦੀ ਦੇਖਭਾਲ ਕਰਨ ਵਰਗੀਆਂ ਕੁੱਝ ਗਤੀਵਿਧੀਆਂ ਵਿੱਚ ਸ਼ਾਇਦ ਸ਼ਾਮਲ ਹੋ ਸਕਦੇ ਹਨ ਪਰ ਯਿਸੂ ਦੇ ਨਕਸ਼ੇ-ਕਦਮਾਂ 'ਤੇ ਚਲਣ ਲਈ ਉਤਸਾਹਿਤ ਨਹੀਂ ਹਨ।
ਇਸਦਾ ਕਾਰਨ ਸਮਝਣ ਲਈ ਸਾਨੂੰ ਪਰਮੇਸ਼ਰ ਅਤੇ ਮਨੁੱਖ ਵਿਚਕਾਰ ਕਾਨੂੰਨ ਨੂੰ ਸਮਝਣਾ ਪਵੇਗਾ। ਯਿਰਮਿਆਹ 29:13 ਵਿੱਚ ਪਰਮੇਸ਼ਰ ਆਪਣੇ ਇਜ਼ਰਾਇਲ ਦੇ ਲੋਕਾਂ ਨੂੰ ਕਹਿੰਦਾ ਹੈ, "ਤੁਸੀਂ ਲੋਕ ਮੇਰੀ ਖੋਜ ਕਰੋਗੇ। ਅਤੇ ਜਦੋਂ ਤੁਸੀਂ ਪੂਰੇ ਦਿਲ ਨਾਲ ਮੇਰੀ ਖੋਜ ਕਰੋਗੇ ਮੈਨੂੰ ਲੱਭ ਲਵੋਗੇ।" ਕੀ ਹੋਵੇਗਾ ਜੇਕਰ ਤੁਸੀਂ ਪਰਮੇਸ਼ਰ ਨੂੰ ਆਪਣੇ ਪੂਰੇ ਦਿਲ ਨਾਲ ਨਹੀਂ ਲੱਭ ਰਹੇ ਕਿਉਂਕਿ ਤੁਸੀਂ ਉਸਨੂੰ ਅਧੂਰੇ ਮਨ ਨਾਲ ਲੱਭ ਰਹੇ ਹੋ ਅਤੇ ਆਪਣੇ ਦਿਲ ਦੇ ਤਿੰਨ ਚੋਥਾਈ ਹਿੱਸੇ ਨਾਲ ਲੱਭ ਰਹੇ ਹੋ? ਯਕੀਨੀ ਤੁਹਾਡੇ ਕੋਲ ਧਰਮ ਹੋਵੇਗਾ। ਤੁਹਾਡੇ ਲਈ ਮਸੀਹਤ ਸਿਰਫ਼ ਧਰਮ ਹੈ, ਕੁੱਝ ਰਸਮਾਂ ਅਤੇ ਕੁੱਝ ਚੀਜਾਂ ਕਰਨ ਲਈ ਪਰ ਤੁਸੀਂ ਪਰਮੇਸ਼ਰ ਨੂੰ ਨਹੀਂ ਜਾਣਦੇ। ਤੁਸੀਂ ਯਿਸੂ ਨੂੰ ਨਿੱਜੀ ਦੋਸਤ ਦੇ ਰੂਪ ਵਿੱਚ ਨਹੀਂ ਜਾਣੋਗੇ ਤਾਂ ਤੁਸੀਂ ਮੁੱਖ ਚੀਜਾਂ ਤੋਂ ਦੂਰ ਜਾ ਚੁੱਕੇ ਹੋ। ਇਸ ਕਾਰਨ ਸ਼ਾਇਦ ਇਹ ਹੋ ਸਕਦਾ ਹੈ ਕਿ ਤੁਸੀਂ ਆਪਣੇ ਪੂਰੇ ਮਨ ਨਾਲ ਪਰਮੇਸ਼ਰ ਨੂੰ ਨਹੀਂ ਲੱਭ ਰਹੇ। ਹੋਰ ਬਹੁਤ ਕੁੱਝ ਹੋ ਸਕਦਾ ਹੈ ਜਿਸਨੂੰ ਤੁਸੀਂ ਆਪਣੇ ਮਨ ਨਾਲ ਲੱਭ ਰਹੋ ਹੋ ਪਰ ਪਰਮੇਸ਼ਰ ਨੂੰ ਨਹੀਂ।